Wednesday, 22 June 2016

‪‎Environment Of Punjab - Punjab Government

 ‪‎Environment Of Punjab -  Punjab Government


ਪੰਜਾਬ ਸਰਕਾਰ ਵਾਤਾਵਰਣ ਦੀ ਸੁਰੱਖਿਆ ਨੂੰ ਲੈ ਕੇ ਕਾਫ਼ੀ ਗੰਭੀਰ ਹੈ। ਅੰਮ੍ਰਿਤਾ ਬਿਸ਼ਨੋਈ ਨੇ ਚੌਗਿਰਦੇ ਅਤੇ ਰੁੱਖਾਂ ਦੀ ਰਾਖੀ ਲਈ ਬਿਸ਼ਨੋਈ ਸਮਾਜ ਦੇ 363 ਯੋਧਿਆਂ ਦੇ ਨਾਲ ਆਪਣਾ ਬਲੀਦਾਨ ਦਿੱਤਾ ਸੀ। ਹੁਣ ਸਰਕਾਰ ਨੇ ਅੰਮ੍ਰਿਤਾ ਬਿਸ਼ਨੋਈ ਦੇ ਨਾਂ 'ਤੇ ਇਨਾਮ ਸ਼ੁਰੂ ਕਰਨ ਅਤੇ ਉਹਨਾਂ ਦੀ ਯਾਦ 'ਚ ਫਾਜ਼ਿਲਕਾ ਦੇ ਪਿੰਡ ਸੀਤੋ ਗੁੰਨੋ (ਅਬੋਹਰ) 'ਚ ਪੰਜ ਏਕੜ ਰਕਬੇ ਅੰਦਰ ਯਾਦਗਾਰ ਉਸਾਰਨ ਨੂੰ ਮੰਜ਼ੂਰੀ ਦੇ ਦਿੱਤੀ ਹੈ। ਇਹ ਯਾਦਗਾਰ ਇੱਕ ਪਾਰਕ ਦੀ ਸ਼ਕਲ 'ਚ ਹੋਵੇਗੀ ਜਿਸ 'ਤੇ ਕਰੀਬ 2 ਕਰੋੜ ਰੁਪਏ ਖਰਚੇ ਜਾਣਗੇ। ਸਰਕਾਰ ਨੇ ਵਿੱਤ ਕਮਿਸ਼ਨਰ (ਜੰਗਲਾਤ) ਨੂੰ ਸਾਰੇ ਪ੍ਰਾਜੈਕਟ ਨੂੰ ਚਾਰ ਮਹੀਨਿਆਂ ਅੰਦਰ ਮੁਕੰਮਲ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਇਸ ਪਾਰਕ 'ਚ 363 ਯੋਧਿਆਂ ਦੀ ਯਾਦ ਵਿੱਚ 363 ਜੰਡ ਦੇ ਦਰੱਖਤ ਲਾਉਣ ਲਈ ਵੀ ਕਿਹਾ ਅਤੇ ਹਰੇਕ ਦਰੱਖਤ 'ਤੇ ਬਿਸ਼ਨੋਈ ਸਮਾਜ ਦੇ ਸ਼ਹੀਦ ਦਾ ਨਾਮ ਉਕਰਿਆ ਹੋਵੇਗਾ। ਪਾਰਕ ਅੰਦਰ ਸ਼ਹੀਦਾਂ ਦੀ ਯਾਦ 'ਚ 363 ਫੁੱਟ ਉਚਾ ਮੀਨਾਰ ਵੀ ਲਾਇਆ ਜਾਵੇਗਾ।


ਅਸੀਂ ਹਰ ਰੋਜ਼ ਅਖ਼ਬਾਰਾਂ, ਟੀਵੀ ਦੀਆਂ ਖ਼ਬਰਾਂ 'ਚੋਂ ਪਲੀਤ ਹੋ ਰਹੇ ਵਾਤਾਵਰਣ ਨੂੰ ਆਪਣੇ ਅੱਖੀਂ ਦੇਖਦੇ ਹਾਂ। ਜਿਸ ਭਿਆਨਕ ਤਰੀਕੇ ਨਾਲ ਆਲਮੀ ਤਪਸ਼ ਵਧ ਰਹੀ ਹੈ, ਉਸ ਤੋਂ ਜਾਪਦਾ ਹੈ ਕਿ ਜੇਕਰ ਅਸੀਂ ਰਲ ਕੇ ਹੰਭਲਾ ਨਾ ਮਾਰਿਆ ਤਾਂ ਏਸ ਤਪਸ਼ ਨੇ ਸਾਡਾ ਸਾਰਾ ਕੁੱਝ ਨਿਸਤੋ-ਨਾਬੂਤ ਕਰ ਦੇਣਾ ਹੈ। ਧਰਤੀ ਤੋਂ ਰੁੱਖਾਂ ਦਾ ਘਟਣਾ, ਕਾਰਖਾਨਿਆਂ, ਗੱਡੀਆਂ ਦੇ ਧੂੰਏ ਦਾ ਵਧਣਾ ਸਾਡੀਆਂ ਚਿੰਤਾਵਾਂ ਨੂੰ ਹੋਰ ਵਧਾ ਦਿੰਦਾ ਹੈ। ਆਕਸੀਜਨ ਦੀ ਕਮੀ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਖਤਰੇ ਦੀ ਘੰਟੀ ਹੈ। ਅੱਤ ਦੀ ਗਰਮੀ ਨਾਲ ਸਾਡੇ ਪਾਣੀ ਦੇ ਮੁੱਖ ਸੋਮੇ ਗਲੇਸ਼ੀਅਰ ਲਗਾਤਾਰ ਪਿਘਲ ਰਹੇ ਹਨ।
ਸਾਡਾ ਉਦਮੀ ਪੰਜਾਬ ਇਸ ਚਿੰਤਾ ਨੂੰ ਖਿੜੇ ਮੱਥੇ ਪਰਵਾਨ ਕਰਦਾ ਹੋਇਆ ਲਗਾਤਾਰ ਵਾਤਾਵਰਣ ਸੰਭਾਲ ਯੋਜਨਾਵਾਂ 'ਤੇ ਕੰਮ ਕਰ ਰਿਹਾ ਹੈ। ਸੰਸਾਰ ਦਾ ਸਭ ਤੋਂ ਵੱਡਾ ਸੂਰਜੀ ਊਰਜਾ ਪਲਾਂਟ ਵੀ ਪੰਜਾਬ ਵਿੱਚ ਲੱਗਿਆ ਹੈ। ਖੁੱਲੀਆਂ ਅਤੇ ਚੌੜੀਆਂ ਸੜਕਾਂ ਦੇ ਆਲੇ ਦੁਆਲੇ ਸੰਘਣੇ ਅਤੇ ਛਾਂਦਾਰ ਰੁੱਖ ਲਾਏ ਜਾ ਰਹੇ ਹਨ। ਸਰਕਾਰ ਤੋਂ ਬਿਨਾਂ ਸਮਾਜਿਕ ਅਤੇ ਧਾਰਮਿਕ ਖੇਤਰ ਦੀਆਂ ਵੱਡੀਆਂ ਸ਼ਖ਼ਸੀਅਤਾਂ ਇਹਨਾਂ ਯੋਜਨਾਵਾਂ ਨੂੰ ਅਪਣੇ ਪੱਧਰ 'ਤੇ ਲਾਗੂ ਕਰ ਰਹੀਆਂ ਹਨ। ਪਦਮ ਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਅਤੇ ਬਾਬਾ ਬਲਵੀਰ ਸਿੰਘ ਸੀਚੇਵਾਲ ਦੇ ਉਦਮਾਂ ਦੀ ਸਮੁੱਚਾ ਸੰਸਾਰ ਸ਼ਲਾਘਾ ਕਰਦਾ ਹੈ।
ਸੋ, ਆਓ ਅੱਜ ਅਹਿਦ ਲਈਏ ਕਿ ਆਪਣੇ ਜਨਮ ਦਿਨ, ਆਪਣੀ ਵਿਆਹ ਵਰੇਗੰਢ ਅਤੇ ਆਪਣੇ ਬੱਚਿਆਂ ਦੇ ਜਨਮ ਦਿਨ ਮੌਕੇ ਇੱਕ ਪੌਦਾ ਜ਼ਰੂਰ ਲਾਵਾਂਗੇ। ਤਾਂਹੀਓ ਤਾਂ ਵਿਸ਼ਵ ਵਾਤਾਵਰਣ ਦਿਵਸ ਅਸਲ ਮਾਅਨਿਆਂ 'ਚ ਮਨਾਇਆ ਜਾ ਸਕਦਾ ਹੈ।



 ‪‎Environment Of Punjab 



VISIT HERE :- For More Detail


No comments:

Post a Comment