Punjab On Top - Punjab Government
ਪੰਜਾਬ ਦੇ ਕਿਸਾਨਾਂ ਦੀ ਸਖ਼ਤ ਮਿਹਨਤ, ਸਰਕਾਰ ਵੱਲੋਂ ਬਿਜਾਈ ਤੋਂ ਲੈ ਕੇ ਫਸਲ ਦੀ ਖਰੀਦ ਤੱਕ ਕੀਤੇ ਪ੍ਰਬੰਧ ਅਤੇ ਪੰਜਾਬ ਦੀ ਧਰਤੀ ਦੇ ਉਪਜਾਊਪਣ ਕਰਕੇ ਪੰਜਾਬ ਨੇ ਕੇਂਦਰੀ ਅੰਨ ਭੰਡਾਰ 'ਚ 42% ਕਣਕ ਦਾ ਹਿੱਸਾ ਪਾਇਆ ਹੈ, ਹਾਲਾਂਕਿ ਅਸੀਂ ਭਾਰਤ ਦੀ ਕੁੱਲ ਵੱਸੋਂ ਦਾ ਮਸਾਂ 2% ਹਾਂ। ਕਹਿਣ ਨੂੰ ਸੌਖਾ ਲੱਗਦਾ, ਪਰ 2 ਫੀਸਦੀ ਵੱਸੋਂ 42% ਲੋਕਾਂ ਦਾ ਢਿੱਡ ਭਰਦੀ ਹੈ। ਹੈ ਨਾ ਕਮਾਲ ਦੀ ਗੱਲ।
ਫਸਲੀ ਵਿਭਿੰਨਤਾ ਵਿੱਚ ਸਾਨੂੰ ਕਮਜ਼ੋਰ ਸਮਝਿਆ ਜਾਂਦਾ ਸੀ। ਲਓ ਹੈਰਾਨ ਕਰਨ ਵਾਲਾ ਸੱਚ ਸੁਣੋ। ਪੰਜਾਬ ਫਲਾਂ ਦੀ ਖੇਤੀ ਵਿੱਚ ਪੂਰੇ ਦੇਸ਼ ਵਿੱਚੋਂ ਅਵੱਲ ਆਇਆ ਹੈ। ਸਾਡੇ ਸੂਬੇ ਵਿੱਚ ਸਾਲ 2015-16 ਦੇ ਵਕਫ਼ੇ ਅੰਦਰ ਸਭ ਤੋਂ ਵੱਧ ਅਮਰੂਦ ਦੇ ਫਲ ਦੀ ਪੈਦਾਵਾਰ ਹੋਈ ਹੈ। ਹੈ ਨਾ ਕਮਾਲ ਦੀ ਗੱਲ। ਫਲਾਂ ਦਾ ਉਤਪਾਦਨ ਕਰਨ ਵਾਲੇ ਕਿਸਾਨ ਭਰਾਵਾਂ ਨੂੰ ਸਲਾਮ।
![]() The decrease in proportion of poor people in Punjab's total population indicates the success of pro-poor social welfare policies of Punjab govt in last 9 years. It also highlights that there are plenty of employment opportunities in the state. And once again, the delight is that Punjab is much better than national average when it comes to poverty statistics. ![]() |
ਜਿਹੜੀ ਪੰਜਾਬ ਦੀ ਧਰਤੀ ਅਪਣੇ ਪੈਦਾ ਕੀਤੇ ਅੰਨ ਨਾਲ ਪੂਰੇ ਦੇਸ਼ ਦਾ ਢਿੱਡ ਭਰਦੀ ਹੋਵੇ, ਓਸ ਧਰਤੀ 'ਤੇ ਕੋਈ ਭੁੱਖਮਰੀ ਦਾ ਸਿਕਾਰ ਕਿਵੇਂ ਹੋ ਸਕਦਾ? ਸਾਡੀ ਤਾਂ ਤਾਸੀਰ 'ਚ ਵੀ ਲੰਗਰ ਪ੍ਰਥਾ ਦਾ ਅਜਿਹਾ ਸੇਵਾ ਸਰੂਪ ਮੌਜੂਦ ਹੈ ਕਿ ਅਸੀਂ ਕਿਸੇ ਨੂੰ ਭੁੱਖਾ ਦੇਖ ਹੀ ਨਹੀਂ ਸਕਦੇ। ਬਾਕੀ ਆਟਾ-ਦਾਲ਼ ਸਕੀਮ ਨੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਪਹਿਲਾਂ ਹੀ ਫ਼ਿਕਰ ਮਿਟਾ ਦਿੱਤੇ ਹਨ। ਇਸੇ ਕਰਕੇ ਪੰਜਾਬ ਪੂਰੇ ਦੇਸ਼ 'ਚੋਂ ਅੱਵਲ ਆਇਆ ਹੈ। |





No comments:
Post a Comment